ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸ਼ਹਿਰ ਨੌਰਵਿਚ ’ਚ ਸਿੱਖ ਇਤਿਹਾਸ ਬਾਰੇ ਵਿੱਦਿਆ ਅਤੇ ਜਾਗਰੂਕਤਾ ਲਈ "ਸਿੱਖ ਆਰਟ ਗੈਲਰੀ" ਬਣਾਈ ਗਈ ਹੈ। "ਸਿੱਖ ਆਰਟ ਗੈਲਰੀ" ਵਿੱਚ ਸਿੱਖ ਸਾਮਰਾਜ ਤੋਂ ਲੈ ਕੇ ਸਿੱਖ ਨਸਲਕੁਸ਼ੀ ਤੱਕ ਵੱਖ-ਵੱਖ ਪੋਰਟਰੇਟਾਂ ਦੀ ਪ੍ਰਦਰਸ਼ਨੀ ਰਾਹੀਂ ਸਿੱਖਾਂ ਦੀ ਇਤਿਹਾਸਕ ਯਾਤਰਾ ਨੂੰ ਦਰਸਾਇਆ ਗਿਆ ਹੈ।

ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ
ਸਿੱਖ ਆਰਟ ਗੈਲਰੀ" ਪੂਰਬੀ ਕਨੈਕਟੀਕਟ ਦੇ ਸ਼ਹਿਰ ਨੌਰਵਿਚ ਵਿੱਚ ਬਣੇ ਬੈਕਸ ਹਸਪਤਾਲ ਤੋਂ ਇਕ ਛੋਟੀ ਡਰਾਈਵ 'ਤੇ ਸਥਿੱਤ ਹੈ। ਗੈਲਰੀ ਦੇ ਸਿਰਜਣਾਤਮਕ ਨਿਰਦੇਸ਼ਕ ਸਵਰਨਜੀਤ ਸਿੰਘ ਖਾਲਸਾ ਜਿਨ੍ਹਾਂ ਦਾ ਪੰਜਾਬ ਤੋਂ ਪਿਛੋਕੜ ਜਲੰਧਰ ਹੈ, ਨੇ ਦੱਸਿਆ ਕਿ ਕਲਾ ਇਕ ਅਜਿਹੀ ਭਾਸ਼ਾ ਹੈ ਜੋ ਲੋਕਾਂ ਦੇ ਦਿਲਾਂ ਨੂੰ ਜੋੜ ਸਕਦੀ ਹੈ ਅਤੇ ਅਸੀਂ ਇਸ ਭਾਈਚਾਰੇ ਵਿਚ ਏਕਤਾ ਲਿਆਉਣ ਦੀ ਉਮੀਦ ਕਰਦੇ ਹਾਂ। ਜਦੋਂ ਤੋਂ ਬਲੈਕ ਲਾਈਵਜ਼ ਮੈਟਰ ਅੰਦੋਲਨ ਨੇ ਵਿਭਿੰਨਤਾ, ਬਰਾਬਰੀ ਅਤੇ ਸ਼ਮੂਲੀਅਤ 'ਤੇ ਚਾਨਣਾ ਪਾਇਆ ਹੈ, ਖਾਲਸੇ ਦਾ ਸੰਦੇਸ਼ ਇਸ ਤੋਂ ਪਹਿਲਾਂ ਕਦੇ ਵੀ ਮਹੱਤਵਪੂਰਨ ਨਹੀਂ ਰਿਹਾ। ਡੈਰੇਲ ਵਿਲਸਨ, ਸਿਟੀ ਕੌਂਸਲ ਦੇ ਮੈਂਬਰ ਨੋਰਵਿੱਚ ਨੇ ਖਾਲਸਾ ਦੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਅਤੇ ਸਿੱਖ ਕੌਮ ਬਾਰੇ ਜਾਣਕਾਰੀ ਲਈ ਸ਼ਹਿਰ ਵਾਸੀਆਂ ਨੂੰ ਸਿੱਖ ਆਰਟ ਗੈਲਰੀ ਆਉਣ ਲਈ ਪ੍ਰੇਰਿਤ ਕੀਤਾ। ਇਹ ਗੈਲਰੀ ਇਕ ਸਰੋਤ ਕੇਂਦਰ ਅਤੇ ਅਜਾਇਬ ਘਰ ਹੈ ਜੋ ਕਿ ਸਿੱਖ ਸੱਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ਹੈ।

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲੇਖਕ ਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ
NEXT STORY